CONTEMPORARY PUNJABI SONGWRITING: MAIN CHARACTERISTICS AND TRENDS

ਅਜੋਕੀ ਪੰਜਾਬੀ ਗੀਤਕਾਰੀ : ਪ੍ਰਮੁੱਖ ਲੱਛਣ ਤੇ ਰੁਝਾਨ

Authors

  • Harbans Singh Professor, Department of Punjabi, Sri Guru Tegh Bahadur Khalsa College, University of Delhi. Delhi-7

DOI:

https://doi.org/10.29121/shodhkosh.v4.i2.2023.5716

Abstract [English]

Culture is a changing phenomenon. It changes from time to time. The geographical conditions of any region or area are not the same. Differences are usually found in them. Due to these differences, the culture of each region or area is also different. The mentality of the people living in these regional cultures is also different. When people join collectively on a particular level. It is called culture. Every human being contributes his due contribution to the construction of culture. According to Dr. Nahar Singh-
This work of construction of culture continues at the collective level. People connect with each other through the practice of labor. They adapt themselves to the natural conditions, environment and social environment while adapting nature to their needs and desires.1
In this way, the expression of the mentality of the people living in a particular culture is common in the form of literature and art. These art forms include literary forms such as stories, novels, plays, poems etc. Through these literary forms, human beings get mental satisfaction. Culture is a changing phenomenon. Therefore, these literary forms also keep on changing in terms of subject and art according to time. As the society changes, changes are bound to come in these art forms.

Abstract [Hindi]

ਸਭਿਆਚਾਰ ਇਕ ਪਰਿਵਰਤਨਸ਼ੀਲ ਵਰਤਾਰਾ ਹੈ। ਇਸ ਵਿਚ ਸਮੇਂ-ਸਮੇਂ ਤੇ ਪਰਿਵਰਤਨ ਆਉਂਦੇ ਰਹਿੰਦੇ ਹਨ। ਕਿਸੇ ਵੀ ਖਿੱਤੇ ਜਾਂ ਇਲਾਕੇ ਦੀਆਂ ਭੂਗੋਲਿਕ ਹਾਲਤਾਂ ਇਕ ਸਮਾਨ ਨਹੀਂ ਹੁੰਦੀਆਂ। ਇਹਨਾਂ ਵਿਚ ਵਖਰੇਵੇ ਆਮ ਹੀ ਪਾਏ ਜਾਂਦੇ ਹਨ। ਇਹਨਾਂ ਵਿਭਿੰਨਤਾਵਾਂ ਕਾਰਨ ਹਰੇਕ ਖਿੱਤੇ ਜਾਂ ਇਲਾਕੇ ਦਾ ਸਭਿਆਚਾਰ ਵੀ ਭਿੰਨ-ਭਿੰਨ ਹੁੰਦਾ ਹੈ। ਇਹਨਾਂ ਇਲਾਕਾਈ ਸਭਿਆਚਾਰ ਵਿਚ ਰਹਿੰਦੇ ਲੋਕਾਂ ਦੀ ਮਾਨਸਿਕਤਾ ਵੀ ਅਲੱਗ-ਅਲੱਗ ਹੁੰਦੀ ਹੈ। ਲੋਕ ਜਦੋਂ ਇਕ ਖਾਸ ਧਰਾਤਲ ਤੇ ਸਮੂਹਿਕ ਤੌਰ ਤੇ ਜੁੜਦੇ ਹਨ। ਉਸਨੂੰ ਸਭਿਆਚਾਰ ਕਿਹਾ ਜਾਂਦਾ ਹੈ। ਸਭਿਆਚਾਰ ਦੀ ਨਿਰਮਾਣਕਾਰੀ ਵਿਚ ਹਰੇਕ ਮਨੁੱਖ ਆਪਣਾ ਬਣਦਾ ਯੋਗਦਾਨ ਪਾਉਂਦਾ ਹੈ। ਡਾ. ਨਾਹਰ ਸਿੰਘ ਅਨੁਸਾਰ-
ਸਭਿਆਚਾਰ ਦੀ ਨਿਰਮਾਣਕਾਰੀ ਦਾ ਇਹ ਕਾਰਜ ਸਮੂਹਕ ਪੱਧਰ ਉੱਤੇ ਚੱਲਦਾ ਰਹਿੰਦਾ ਹੈ। ਲੋਕ ਕਿਰਤ ਦੇ ਅਮਲ ਦੁਆਰਾ ਇਕ ਦੂਜੇ ਨਾਲ ਜੁੜਦੇ ਹਨ। ਉਹ ਪ੍ਰਕਿਰਤੀ ਨੂੰ ਆਪਣੀਆਂ ਲੋੜਾਂ ਅਤੇ ਇੱਛਾਵਾਂ ਅਨੁਸਾਰ ਢਾਲਦੇ ਹੋਏ ਆਪਣੇ-ਆਪ ਨੂੰ ਪ੍ਰਕਿਰਤਕ ਸਥਿਤੀਆਂ, ਵਾਤਾਵਰਨ ਅਤੇ ਸਮਾਜਕ ਚੌਗਿਰਦੇ ਅਨੁਸਾਰ ਅਨੁਕੂਲਤ ਕਰਦੇ ਚਲੇ ਜਾਂਦੇ ਹਨ।1
ਇਸ ਤਰ੍ਹਾਂ ਕਿਸੇ ਖਾਸ ਸਭਿਆਚਾਰ ਵਿਚ ਰਹਿ ਰਹੇ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਸਾਹਿਤ ਕਲਾ ਰੂਪ ਵਿਚ ਆਮ ਹੀ ਹੁੰਦਾ ਹੈ। ਇਹਨਾਂ ਕਲਾ ਰੂਪਾਂ ਵਿਚ ਕਹਾਣੀ, ਨਾਵਲ, ਨਾਟਕ,ਕਵਿਤਾ ਆਦਿ ਸਾਹਿਤ ਰੂਪ ਆ ਜਾਂਦੇ ਹਨ। ਇਹਨਾਂ ਸਾਹਿਤ ਰੂਪਾਂ ਰਾਹੀਂ ਮਨੁੱਖ ਦੀ ਮਾਨਸਿਕ ਸੰਤੁਸ਼ਟੀ ਹੁੰਦੀ ਹੈ। ਸਭਿਆਚਾਰ ਪਰਿਵਰਤਨਸ਼ੀਲ ਵਰਤਾਰਾ ਹੈ। ਇਸ ਕਰਕੇ ਇਹਨਾਂ ਸਾਹਿਤ ਰੂਪਾਂ ਵਿਚ ਵੀ ਸਮੇਂ ਅਨੁਸਾਰ ਵਿਸ਼ਾ ਅਤੇ ਕਲਾ ਪੱਖ ਤੋਂ ਵਿਭਿੰਨਤਾਵਾਂ ਆਉਦੀਆਂ ਰਹਿੰਦੀਆਂ ਹਨ। ਜਿਵੇ-ਜਿਵੇਂ ਸਮਾਜ ਵਿਚ ਤਬਦੀਲੀ ਆਵੇਗੀ ਉਵੇਂ-2 ਇਹਨਾਂ ਕਲਾ ਰੂਪਾਂ ਵਿਚ ਬਦਲਾਅ ਆਉਣੇ ਲਾਜ਼ਮੀ ਹਨ।

References

ਨਾਹਰ ਸਿੰਘ, ਪੰਜਾਬੀਆਂ ਦਾ ਮੌਤ ਦਰਸ਼ਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2020, ਪੰਨਾ-7

ਰਾਜਿੰਦਰ ਪਾਲ ਸਿੰਘ ਬਰਾੜ ਵੱਲੋਂ ਮਿੱਤੀ 22 ਨਵੰਬਰ 2018 ਨੂੰ ਆਪਣੇ ਫੇਸਬੁੱਕ ਪੇਜ ਉੱਤੇ ਪਾਇਆ ਗਿਆ ਲੇਖ।

ਗੀਤ ਲੱਕ ਟਵੰਟੀ ਏਟ, ਗਾਇਕ ਦਿਲਜੀਤ, ਹਨੀ ਸਿੰਘ, 2011

ਗੀਤ ਸਫਾਰੀ, ਗਾਇਕ ਸੁਰਜੀਤ ਭੁੱਲਰ, ਸੁਦੇਸ਼ ਕੁਮਾਰੀ, ਗੀਤਕਾਰ ਲਖਵਿੰਦਰ ਮਾਨ, 2012

ਗੀਤ ਚੰਡੀਗੜ੍ਹ ਵਾਲੀਏ, ਗਾਇਕ,ਗੀਤਕਾਰ ਸ਼ੈਰੀਮਾਨ, 2017

ਗੀਤ ਲਾਸਰ, ਗਾਇਕ ਜੱਸੀ ਗਿੱਲ, 2013

ਗੀਤ ਮਿੱਤਰਾਂ ਦੇ ਬੂਟ, ਜੈਜੀ ਬੀ, ਕੌਰ ਬੀ, ਗੀਤਕਾਰ ਹੈਪੀ ਰਾਏਕੋਟੀ, 2014

ਗੀਤ ਬਾਪੂ ਜਿੰਮੀਦਾਰ, ਗਾਇਕ ਜੱਸੀ ਗਿੱਲ, ਗੀਤਕਾਰ ਹੈਪੀ ਰਾਏਕੋਟੀ, 2014

ਰਾਜਿੰਦਰ ਪਾਲ ਸਿੰਘ ਬਰਾੜ ਵੱਲੋਂ ਮਿੱਤੀ 22 ਨਵੰਬਰ 2018 ਨੂੰ ਆਪਣੇ ਫੇਸਬੁੱਕ ਪੇਜ ਉੱਤੇ ਅਪਲੋਡ ਕੀਤਾ ਗਿਆ ਲੇਖ।

ਕੇਸਰ ਸਿੰਘ ਬਰਵਾਲੀ, ਵਿਸ਼ਵੀਕਰਨ ਅਤੇ ਪੰਜਾਬੀ ਪਾਪੂਲਰ ਗਾਇਕੀ, ਤਸਵੀਰ, ਅੰਕ-12, 30 ਜੁਲਾਈ 2005, ਪੰਨਾ-28

ਰਾਜਿੰਦਰ ਪਾਲ ਸਿੰਘ, ਆਧੁਨਿਕ ਸੰਚਾਰ ਸਾਧਨ ਅਤੇ ਲੋਕ ਸੰਗੀਤ, ਪੰਜਾਬੀ ਲੋਕ ਗੀਤ ਵਿਸ਼ੇਸ਼ ਅੰਕ-12, ਸੰਪਾਦਕ ਜਸਬੀਰ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2013, ਪੰਨਾ-9

ਉਹੀ, ਧਰਮ ਸਿੰਘ, ਪੰਜਾਬੀ ਗਾਇਕੀ ਦੇ ਸਮਾਜ ਉੱਪਰ ਪੈ ਰਹੇ ਮਾਰੂ ਪ੍ਰਭਾਵ, ਪੰਨਾ-183

ਰੱਬੀ ਰਾਬਿੰਦਰ ਸਿੰਘ, ਜੱਟਾਂ ਨੂੰ ਫੂਕ ਛਕਾਉਂਦੇ ਗੀਤ, ਪੰਜਾਬ ਟੂਡੇ, ਅੰਕ-5, 27 ਮਈ 2003 ਪੰਨਾ-50

ਜਸਵਿੰਦਰ ਸ਼ਰਮਾ, ਪੰਜਾਬੀ ਗਾਇਕੀ ਦੇ ਅੰਤਰਰਾਸ਼ਟਰੀ ਸਰੋਕਾਰ, ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਅੰਤਰਰਾਸ਼ਟਰੀ ਸਰੋਕਾਰ, ਮੁੱਖ-ਸੰਪਾਦਕ ਰਾਜਿੰਦਰ ਪਾਲ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2012, ਪੰਨਾ-165

https://youtu.be/ur58L97cxps, ਸ਼ੰਕਾ : ਵਿਆਹ ਵਿੱਚ ਛੱਜ ਕਿਉ ਤੋੜਿਆ ਜਾਂਦਾ ਹੈ। watching, 03-ਜੁਲਾਈ-2025

Downloads

Published

2023-12-31

How to Cite

Singh, H. (2023). CONTEMPORARY PUNJABI SONGWRITING: MAIN CHARACTERISTICS AND TRENDS. ShodhKosh: Journal of Visual and Performing Arts, 4(2), 4791–4798. https://doi.org/10.29121/shodhkosh.v4.i2.2023.5716